ਬੁਢਲਾਢਾ, 14 ਜਨਵਰੀ – ਰਿਸ਼ਤੇਦਾਰਾਂ ਵਿਚ ਲੋਹੜੀ ਦਾ ਤਿਉਹਾਰ ਮਨਾ ਕੇ ਖੁਸ਼ੀ ਖੁਸ਼ੀ ਘਰ ਵਾਪਿਸ ਪਰਤ ਰਿਹਾ ਪਰਿਵਾਰ ਸੜਕ ਹਾਦਸੇ ਵਿਚ ਖਤਮ ਹੋ ਗਿਆ। ਇਹ ਹਾਦਸਾ ਉਸ ਸਮੇਂ ਹੋਇਆਂ ਜਦੋਂ ਗੋਪੀ ਸਿੰਘ (31 ਸਾਲ) ਆਪਣੀ ਪਤਨੀ ਗੀਤਾ ਰਾਣੀ (30 ਸਾਲ) ਅਤੇ 2 ਸਾਲਾਂ ਬੇਟੀ ਰੱਜੋ ਨਾਲ ਆਪਣੇ ਰਿਸ਼ਤੇਦਾਰਾਂ ਦੇ ਲੋਹੜੀ ਦਾ ਤਿਉਹਾਰ ਮਨਾ ਕੇ ਕਾਰ ਵਿਚ ਬੱਛੋਆਣਾ ਤੋਂ ਫਤਿਹਗੜ੍ਹ (ਸੰਗਰੂਰ) ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਦੋਦੜਾ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।