ਨਵੀਂ ਦਿੱਲੀ, 14 ਜਨਵਰੀ – ਦਿੱਲੀ ਦੇ ਗਾਜ਼ੀਪੁਰ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਫੁੱਲ ਬਾਜ਼ਾਰ ‘ਚ ਇੱਕ ਲਾਵਾਰਿਸ ਬੈਗ ਬਰਾਮਦ ਹੋਇਆ। ਇਸ ਦੀ ਸੂਚਨਾ ਮਿਲਦਿਆ ਹੀ ਪੁਲਿਸ, ਬੰਬ ਰੋਕੂ ਦਸਤਾ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਵਾਰਿਸ ਬੈਗ ਨੂੰ ਕਬਜ਼ੇ ਵਿਚ ਲਿਆ ਤੇ ਬੈਗ ‘ਚੋਂ IED ਬਰਾਮਦ ਹੋਈ। ਇਸ ਤੋਂ ਬਾਅਦ NSG ਅਤੇ JCB ਨੂੰ ਮੌਕੇ ‘ਤੇ ਬੁਲਾ ਕੇ ਡੂੰਘਾ ਟੋਆ ਪੁੱਟਣ ਤੋਂ ਬਾਅਦ IED ਨੂੰ ਨਕਾਰਾ ਕੀਤਾ ਗਿਆ।NSG ਅਧਿਕਾਰੀ ਨੇ ਦੱਸਿਆ ਕਿ ਬਰਾਮਦ IED ਦਾ ਵਜ਼ਨ 3 ਕਿੱਲੋ ਸੀ। NSG ਨੂੰ ਸਵੇਰੇ 11 ਵਜੇ ਦਿੱਲੀ ਪੁਲਿਸ ਤੋਂ ਸੂਚਨਾ ਮਿਲੀ ਸੀ ਤੇ 1.30 ਵਜੇ IED ਨੂੰ ਨਕਾਰਾ ਕੀਤਾ ਗਿਆ।