ਸਿਡਨੀ, 15 ਜਨਵਰੀ – ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਨ ਜੋਕੋਵਿਕ ਨੂੰ ਆਸਟਰੇਲੀਆ ਵਿਖੇ ਫਿਰ ਤੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।ਕੋਰੋਨਾ ਦਾ ਟੀਕਾ ਨਾ ਲਗਵਾਉਣ ‘ਤੇ ਆਸਟ੍ਰੇਲੀਅਨ ਓਪਨ ਸ਼ੁਰੂ ਹੋਣ ਤੋਂ ਪਹਿਲਾ ਆਸਟਰੇਲੀਆ ਸਰਕਾਰ ਨੇ ਜੋਕੋਵਿਕ ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਇਸ ਦੇ ਖਿਲਾਫ ਜੋਕੋਵਿਕ ਨੇ ਆਸਟਰੇਲੀਆ ਦੀ ਅਦਾਲਤ ਵਿਚ ਅਪੀਲ ਕੀਤੀ ਸੀ, ਪਰ ਸੁਣਵਾਈ ਤੋਂ ਪਹਿਲਾ ਹੀ ਜੋਕੋਵਿਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਹੁਣ ਆਸਟਰੇਲੀਆ ਦੀ ਅਦਾਲਤ ਤੈਅ ਕਰੇਗੀ ਕਿ ਕੋਰੋਨਾ ਦਾ ਟੀਕਾ ਨਾ ਲਗਵਾਉਣ ‘ਤੇ ਜੋਕੋਵਿਕ ਆਸਟਰੇਲੀਆ ਰਹਿ ਸਕਦੇ ਹਨ ਜਾਂ ਨਹੀਂ।ਇਹ ਜਾਣਕਾਰੀ ਜੋਕੋਵਿਕ ਦੇ ਵਕੀਲ ਨੇ ਦਿੱਤੀ।ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ 17 ਜਨਵਰੀ ਤੋਂ ਹੋ ਰਹੀ ਹੈ।