ਪਟਨਾ, 15 ਜਨਵਰੀ – ਬਿਹਾਰ ‘ਚ ਇੱਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਹੋਣ ਦੀ ਖਬਰ ਆਈ ਹੈ। ਨਾਲੰਦਾ ਜ਼ਿਲ੍ਹੇ ਦੇ ਸੋਹਸਰਾਏ ਥਾਣਾ ਇਲਾਕੇ ਦੀ ਛੋਟੀ ਪਹਾੜੀ ਅਤੇ ਪਹਾੜ ਤੱਲੀ ਇਲਾਕੇ ਵਿਚ ਸ਼ੱਕੀ ਹਾਲਾਤਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।