ਲਖਨਊ, 15 ਜਨਵਰੀ – ਭੀਮ ਆਰਮੀ ਦੇ ਪ੍ਰਮੁੱਖ ਚੰਦਰ ਸ਼ੇਖਰ ਆਜ਼ਾਦ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੇਰੀਆਂ ਅਖਿਲੇਸ਼ ਯਾਦਵ ਨਾਲ ਪਿਛਲੇ 6 ਮਹੀਨਿਆਂ ਦੌਰਾਨ ਕਾਫੀ ਮੁਲਾਕਾਤਾਂ ਹੋਈਆਂ ਹਨ।ਇਸ ਦੌਰਾਨ ਸਕਰਾਤਮਕ ਗੱਲਾਂ ਵੀ ਹੋਈਆਂ ਪਰੰਤੂ ਅੰਤ ਵਿਚ ਮੈਨੂੰ ਲੱਗਾ ਕਿ ਅਖਿਲੇਸ਼ ਯਾਦਵ ਨੂੰ ਦਲਿਤਾਂ ਦੀ ਜ਼ਰੂਰਤ ਨਹੀਂ ਹੈ। ਉਹ ਗੱਠਜੋੜ ਵਿਚ ਦਲਿਤਾਂ ਨੂੰ ਨਹੀਂ ਚਾਹੁੰਦੇ ਬਲਕਿ ਸਿਰਫ ਦਲਿਤਾਂ ਦਾ ਵੋਟ ਬੈਂਕ ਚਾਹੁੰਦੇ ਹਨ।ਮੈਂ ਚਾਹੁੰਦਾ ਸੀ ਕਿ ਭਾਜਪਾ ਨੂੰ ਦੁਬਾਰਾ ਸੱਤਾ ‘ਚ ਆਉਣ ਤੋਂ ਰੋਕਣ ਲਈ ਵੱਡਾ ਗੱਠਜੋੜ ਹੋਵੇ ਪਰ ਸਾਡੇ ਅਧਿਕਾਰਾਂ ਉੱਪਰ ਅਖਿਲੇਸ਼ ਯਾਦਵ ਚੁੱਪ ਹਨ। ਇਸ ਲਈ ਯੂ.ਪੀ ‘ਚ ਉਨ੍ਹਾਂ ਦਾ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨਹੀਂ ਹੋਵੇਗਾ।