ਜਲੰਧਰ, 16 ਜਨਵਰੀ – ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਕੱਲ੍ਹ 86 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਹਲਕਾ ਆਦਮਪੁਰ ਤੋਂ ਇਸ ਵਾਰ ਟਿਕਟ ਨਾ ਮਿਲਣ ‘ਤੇ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ ਨਾਰਾਜ਼ ਹਨ, ਕਿਉਂਕਿ ਉਹ ਆਦਮਪੁਰ ਤੋਂ ਟਿਕਟ ਚਾਹੁੰਦੇ ਸਨ। ਟਿਕਟ ਨਾ ਮਿਲਣ ਤੋਂ ਬਾਅਦ ਅੱਜ ਮਹਿੰਦਰ ਸਿੰਘ ਕੇ.ਪੀ ਦੇ ਸਮਰਥਕ ਉਨ੍ਹਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ। ਇਸ ਮੌਕੇ ਮਹਿੰਦਰ ਸਿੰਘ ਕੇ.ਪੀ ਨੇ ਕਿਹਾ ਕਿ ਪਾਰਟੀ ਹਰ ਵਾਰ ਮੇਰੇ ਤੋਂ ਅਤੇ ਮੇਰੇ ਪਰਿਵਾਰ ਤੋਂ ਕਿਨਾਰਾ ਕਰ ਲੈਂਦੀ ਹੈ। ਸਮੱਰਥਕ ਕਹਿਣਗੇ ਤਾਂ ਇਸ ਵਾਰ ਮੈਂ ਆਜ਼ਾਦ ਉਮੀਦਵਾਰ ਵਜ਼ੋਂ ਚੋਣ ਲੜਾਂਗਾ।ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੀ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜ਼ੋ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।