ਆਸਟਰੇਲੀਆ ਦੀ ਕੋਰਟ ਵੱਲੋਂ ਨੋਵਾਨ ਜੋਕੋਵਿਕ ਦੀ ਵੀਜ਼ਾ ਅਪੀਲ ਖਾਰਿਜ਼

ਮੈਲਬੌਰਨ, 16 ਜਨਵਰੀ – ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਨ ਜੋਕੋਵਿਕ ਇਸ ਸਾਲ ਆਸਟਰੇਲੀਆਈ ਓਪਨ ‘ਚ ਹਿੱਸਾ ਨਹੀਂ ਲੈ ਸਕਣਗੇ। ਆਸਟਰੇਲੀਆ ਦੀ ਕੋਰਟ ਨੇ ਵੀਜ਼ਾ ਰੱਦ ਕੀਤੇ ਜਾਣ ਖਿਲਾਫ ਨੋਵਾਨ ਜੋਕੋਵਿਕ ਦੀ ਅਪੀਲ ਖਾਰਿਜ਼ ਕਰ ਦਿੱਤੀ ਹੈ।ਆਸਟਰੇਲੀਆਈ ਓਪਨ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਮੈਲਬੌਰਨ ਦੀ ਫੈਡਰਲ ਕੋਰਟ ਨੇ ਆਸਟਰੇਲੀਆ ਸਰਕਾਰ ਦੇ ਮੰਤਰੀ ਦੇ ਨੋਵਾਨ ਜੋਕੋਵਿਕ ਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਵਿਵਾਦ ਦਰਮਿਆਨ ਜੋਕੋਵਿਕ ਨੂੰ ਡਰਾਅ ‘ਚ ਤਾਂ ਜਗ੍ਹਾ ਮਿਲੀ ਸੀ, ਪਰ ਹੁਣ ਉਨ੍ਹਾਂ ਨੂੰ ਬਿਨ੍ਹਾਂ ਖੇਡੇ ਵਾਪਿਸ ਮੁੜਨਾ ਹੋਵੇਗਾ।

Leave a Reply

Your email address will not be published. Required fields are marked *