ਪਟਨਾ, 13 ਮਈ – ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਕਹਿਣਾ ਹੈ ਕਿ ਸੂਬੇ ਦੇ ਕੈਬਨਿਟ ਮੰਤਰੀਆ ਤੇ ਅਧਿਕਾਰੀਆ ਨਾਲ ਮੀਟਿੰਗ ਦੌਰਾਨ ਬਿਹਾਰ ‘ਚ ਕੋਰੋਨਾ ਨੂੰ ਲੈ ਕੇ ਲਗਾਏ ਗਏ ਲਾਕਡਾਊਨ ਦੀ ਸਮੀਖਿਆ ਕੀਤੀ ਗਈ। ਲਾਕਡਾਊਨ ਦਾ ਸਕਰਾਤਮਕ ਅਸਰ ਦਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਬਿਹਾਰ ‘ਚ 16 ਮਈ ਤੋਂ 25 ਮਈ ਤੱਕ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਗਿਆ ਹੈ।