ਟਾਂਡਾ ਉੜਮੁੜ, 13 ਮਈ – ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਟਾਂਡਾ ਉੜਮੁੜ ਤੋਂ ਫ੍ਰੀ ਆਕਸੀਜਨ ਆਨ ਵੀਲ੍ਹਸ ਐਂਬੂਲੈਂਸ ਰਵਾਨਾ ਕੀਤੀ। ਐਨਬੂਲੈਂਸ ਨੂੰ ਰਵਾਨਾ ਕਰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਘੋਤੜਾ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਨੂੰ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਲਈ ਐਂਬੂਲੈਂਸਾ ਲੱਖਾਂ ਰੁਪਏ ਕਿਰਾਇਆ ਹਾਸਿਲ ਕਰਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਲੁੱਟ ਖਸੁੱਟ ਕਰ ਰਹੀਆ ਹਨ। ਇਸ ਨੂੰ ਦੇਖਦੇ ਹੋਏ ਫ੍ਰੀ ਆਕਸੀਜਨ ਆਨ ਵੀਲ੍ਹਸ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ।ਇਹ ਐਂਬੂਲੈਂਸ ਇਲਾਕੇ ਦੇ ਕੋਰੋਨਾ ਮਰੀਜ਼ਾਂ ਨੂੰ ਜਲੰਧਰ ਅਤੇ ਹੁਸ਼ਿਆਰਪੁਰ ‘ਚ ਬਣੇ ਕੋਵਿਡ ਸੈਂਟਰਾਂ ਤੱਕ ਫ੍ਰੀ ਪਹੁੰਚਾਏਗੀ ਤੇ ਆਕਸੀਜਨ ਵੀ ਸੇਵਾ ਵੀ ਮੁਫਤ ਦੇਵੇਗੀ।