ਪ੍ਰਧਾਨ ਮੰਤਰੀ ਦੀ ਫੇਰੀ ਦਾ ਬਦਲਾ ਲਿਆ ਜਾ ਰਿਹਾ – ਈ.ਡੀ ਦੀ ਰੇਡ ‘ਤੇ ਬੋਲੇ ਚਰਨਜੀਤ ਚੰਨੀ

ਚੰਡੀਗੜ੍ਹ, 19 ਜਨਵਰੀ – ਆਪਣੇ ਰਿਸ਼ਤੇਦਾਰ ਉੱਪਰ ਈ.ਡੀ ਦੀ ਰੇਡ ‘ਤੇ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦਾ ਬਦਲਾ ਲਿਆ ਜਾ ਰਿਹਾ ਹੈ।ਜੇ ਪ੍ਰਧਾਨ ਮੰਤਰੀ ਦੀ ਫ਼ਿਰੋਜ਼ਪੁਰ ਰੈਲੀ ‘ਚ ਭੀੜ ਨਹੀਂ ਸੀ ਤਾਂ ਇਸ ਵਿਚ ਮੇਰਾ ਕੀ ਕਸੂਰ? ਭਾਜਪਾ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਚੋਣਾਂ ਨਾ ਲੜ ਸਕੀਏ।ਸਾਡੇ ਲੋਕਾਂ ਨੂੰ ਚੋਣਾਂ ਨਾ ਲੜਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਸਾਜ਼ਿਸ਼ (ਈ.ਡੀ ਰੇਡ) ਪਿੱਛੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਸੀਂ ਡਰਨ ਵਾਲੇ ਨਹੀਂ, ਬਲਕਿ ਡੱਟ ਕੇ ਸਭ ਦਾ ਸਾਹਮਣਾ ਕਰਾਂਗੇ।ਪੰਜਾਬ ਵਿਚ ਜੇ ਸਾਡੀ ਸਰਕਾਰ ਆਈ ਤਾਂ ਪੂਰੇ ਮਾਮਲੇ ਦੀ ਜਾਂਚ ਹੋਵੇਗੀ ਅਤੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਵੀ ਲਿਖਿਆ ਜਾਵੇਗਾ।

Leave a Reply

Your email address will not be published. Required fields are marked *