ਤ੍ਰਿਨਦਾਦ ਐਂਡ ਟੋਬੈਗੋ, 20 ਜਨਵਰੀ – ICC U-19 World Cup 2022 ਵਿਚ ਭਾਰਤ ਨੇ ਗਰੁੱਪ-ਬੀ ਦੇ ਮੁਕਾਬਲੇ ਵਿਚ ਆਇਰਲੈਂਡ ਨੂੰ 174 ਦੌੜਾਂ ਨਾਲ ਹਰਾ ਕੇ ਆਪਣੀ ਦੂਸਰੀ ਸਫਲਤਾ ਹਾਸਿਲ ਕੀਤੀ। ਇਸ ਦੇ ਨਾਲ ਹੀ ਭਾਰਤ ਦੀ ਟੀਮ ਗਰੁੱਪ-ਬੀ ਵਿਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ।ਟਾਸ ਜਿੱਤ ਕੇ ਆਇਰਲੈਂਡ ਦੇ ਕਪਤਾਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਨੇ ਨਿਰਧਾਰਿਤ 50 ਓਵਰਾਂ ‘ਚ ਆਇਰਲੈਂਡ ਸਾਹਮਣੇ ਜਿੱਤਣ ਲਈ 308 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਨੇ ਸ਼ਾਨਦਾਰ 88 ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 79 ਦੌੜਾਂ ਬਣਾਈਆਂ।308 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉੱਤਰੀ ਆਇਰਲੈਂਡ ਦੀ ਟੀਮ 39 ਓਵਰਾਂ ‘ਚ 133 ਦੌੜਾਂ ਉੱਪਰ ਢੇਰ ਹੋ ਗਈ। ਹਰਨੂਰ ਸਿੰਘ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ਮੈਨ ਆਫ ਦ ਮੈਚ ਚੁੱਣਿਆ ਗਿਆ।