ਚੰਡੀਗੜ੍ਹ, 21 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਈ.ਡੀ ਦੀ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਕਿਹਾ ਕਿ ਸਿਆਸਤ ਵਿਚ ਹੱਦ ਨਹੀਂ ਪਾਰ ਕਰਨੀ ਚਾਹੀਦੀ ਤੇ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ।ਕੇਜਰੀਵਾਲ ਪ੍ਰਚਾਰ ਲਈ 200 ਕਰੋੜ ਰੁਪਏ ਕਿੱਥੋਂ ਲਿਆਏ? ਮੇਰੇ ਘਰੋਂ ਪੈਸੇ ਮਿਲੇ ਹੁੰਦੇ ਤਾਂ ਮੈਨੂੰ ਭਾਵੇਂ ਫਾਂਸੀ ਲਗਾ ਦਿੰਦੇ।ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਬਿਆਨ ਦਿੰਦੇ ਹਨ ਤੇ ਫਿਰ ਮਾਫੀ ਮੰਗਦੇ ਹਨ। ਕੇਜਰੀਵਾਲ ਵੱਲੋਂ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਮੈਂ ਉਨ੍ਹਾਂ ਉੱਪਰ ਮਾਣਹਾਨੀ ਦਾ ਮੁਕੱਦਮਾ ਕਰਾਂਗਾ।