ਅੰਮ੍ਰਿਤਸਰ, 21 ਜਨਵਰੀ – ਆਬੂਧਾਬੀ ਵਿਖੇ 17 ਜਨਵਰੀ ਨੂੰ ਡਰੋਨ ਹਮਲੇ ‘ਚ ਜਾਨਾਂ ਗੁਆਉਣ ਵਾਲੇ 2 ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚ ਗਈਆਂ ਹਨ। ਦੋਵੇਂ ਮ੍ਰਿਤਕ ਨੌਜਵਾਨਾਂ ‘ਚ ਹਰਦੀਪ ਸਿੰਘ ਅੰਮ੍ਰਿਤਸਰ ਦੇ ਪਿੰਡ ਮਹਿਸਪੁਰਾ ਅਤੇ ਪ੍ਰਦੀਪ ਸਿੰਘ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।