ਨਵੀਂ ਦਿੱਲੀ, 24 ਜਨਵਰੀ – ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ 15 ਫਰਵਰੀ ਤੱਕ ਕੋਵਿਡ ਮਾਮਲਿਆਂ ‘ਚ ਕਮੀ ਆਵੇਗੀ। ਕੁੱਝ ਰਾਜਾਂ ਅਤੇ ਮੈਟਰੋ ਸ਼ਹਿਰਾਂ ਵਿਚ ਕੋਵਿਡ ਦੇ ਮਾਮਲੇ ਘੱਟ ਅਤੇ ਸਥਿਰ ਹੋਣ ਲੱਗੇ ਹਨ। ਟੀਕਾਕਰਨ ਨੇ ਤੀਸਰੀ ਲਹਿਰ ਦੇ ਪ੍ਰਭਾਵ ਨੂੰ ਘੱਟ ਕਰ ਦਿੱਤਾ ਹੈ। ਸਿਹਤ ਮੰਤਰਾਲਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤਾਲਮੇਲ ਕਰ ਰਿਹਾ ਹੈ। 74% ਪੂਰੀ ਤਰਾਂ ਵੈਕਸੀਨੇਟਡ ਹੋ ਚੁੱਕੀ ਹੈ।