ਨਵੀਂ ਦਿੱਲੀ, 26 ਜਨਵਰੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅੰਗ ਰੱਖਿਅਕ ਬੇੜੇ ‘ਚ ਸ਼ਾਮਿਲ ਘੋੜਾ ‘ਵਿਰਾਟ’ ਅੱਜ ਰਿਟਾਇਰ ਹੋ ਗਿਆ ਹੈ।ਵਿਰਾਟ ਨੂੰ ਇਸ ਸਾਲ ਚੀਫ਼ ਆਫ਼ ਆਰਮੀ ਸਟਾਫ਼ ਕਮੈਂਡੇਸ਼ਨ ਮੈਡਲ ਦਿੱਤਾ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਾਨਥ ਸਿੰਘ ਨੇ ਵਿਰਾਟ ਦਾ ਸਿਰ ਥਪਥਪਾ ਕੇ ਉਸ ਨੂੰ ਵਿਦਾ ਕੀਤਾ।ਵਿਰਾਟ 10 ਤੋਂ ਵੀ ਜ਼ਿਥਆਦਾ ਗਣਤੰਤਰ ਪਰੇਡਾਂ ਵਿਚ ਸ਼ਾਮਿਲ ਹੋ ਚੁੱਕਾ ਹੈ, ਇਸ ਕਰਕੇ ਵਿਰਾਟ ਨੂੰ ਸ਼ਾਨਦਾਰ ਤਰੀਕੇ ਨਾਲ ਵਿਦਾਇਗੀ ਦਿੱਤੀ ਗਈ।