ਮੁੜ ਤੋਂ ਕਾਂਗਰਸ ਸਰਕਾਰ ਬਣਨ ‘ਤੇ ਫਗਵਾੜਾ ਨੂੰ ਬਣਾਇਆ ਜਾਵੇਗਾ ਜ਼ਿਲ੍ਹਾ – ਚਰਨਜੀਤ ਚੰਨੀ

ਫਗਵਾੜਾ, 26 ਜਨਵਰੀ (ਰਮਨਦੀਪ) – ਪੰਜਾਬ ‘ਚ ਹੋਣ ਜਾ ਰਹੀਆ ਵਿਧਾਨ ਸਭਾ ਦੀਆਂ ਚੋਣਾ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰਾਂ ਨਾਲ ਭੱਖ ਚੁੱਕਾ ਹੈ। ਵਿਧਾਨ ਸਭਾ ਚੋਣਾ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਗਵਾੜਾ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ।ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਸਾਰੇ ਹੀ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਨਾਂ ਆਪਣੇ 111 ਦਿਨਾਂ ਦੇ ਕਾਰਜ ਕਾਲ ਦਾ ਲੇਖਾ ਜੋਖਾ ਵੀ ਸਾਹਮਣੇ ਰੱਖਿਆ। ਚੰਨੀ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਬੋਲਦਿਆ ਕਿਹਾ ਕਿ ਧਾਲੀਵਾਲ ਸਾਹਿਬ ਵਰਗੇ ਇੱਕ ਇਮਾਨਦਾਰ ਤੇ ਸ਼ਰੀਫ ਨੇਤਾ ਫਗਵਾੜਾ ਵਾਸੀਆਂ ਮਿਲੇ ਹਨ ਤੇ ਇਨਾਂ ਨੂੰ ਵੋਟ ਪਾਉਣਾ, ਗਊ ਨੂੰ ਪੇੜਾ ਦੇਣ ਵਾਲੀ ਗੱਲ ਹੈ।ਇਸ ਮੌਕੇ ਚੰਨੀ ਨੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਬਣਨ ਦਾ ਵੀ ਥਾਪੜਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ ਤੇ ਫਗਵਾੜਾ ਨੂੰ ਜਿਲ੍ਹਾ ਬਣਾਇਆ ਜਾਵੇਗਾ।ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਫਗਵਾੜਾ ਆਉਣ ਤੇ ਧੰਨਵਾਦ ਕਰਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਫਗਵਾੜਾ ਤੋਂ ਇਹ ਸੀਟ ਵੱਡੇ ਮਾਰਜਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।

Leave a Reply

Your email address will not be published. Required fields are marked *