ਨਵੀਂ ਦਿੱਲੀ, 27 ਜਨਵਰੀ – ਸਰਕਾਰੀ ਹਵਾਈ ਕੰਪਨੀ Air India ਦੀ ਕਮਾਨ ਅੱਜ ਤੋਂ ਪੂਰੀ ਤਰਾਂ Tata Sons ਦੇ ਹੱਥ ਆ ਜਾਵੇਗੀ ਤੇ ਸਰਕਾਰ ਅੱਜ Air India ਨੂੰ Tata Sons ਦੇ ਹੱਥ ਸੌਂਪ ਸਕਦੀ ਹੈ। ਇਸ ਦੌਰਾਨ Tata Sons ਦੇ ਚੇਅਰਮੈਨ ਐਨ.ਚੰਦਰਸ਼ੇਖਰਨ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਸੂਤਰਾਂ ਅਨੁਸਾਰ ਰਸਮੀ ਤੌਰ ‘ਤੇ ਸੌਂਪੇ ਜਾਣ ਤੋਂ ਪਹਿਲਾਂ Air India ਦੇ ਨਿਰਦੇਸ਼ਕ ਮੰਡਲ ‘ਚ ਸਰਕਾਰੀ ਲੋਕਾਂ ਦੀ ਜਗ੍ਹਾ ਟਾਟਾ ਨਾਲ ਜੁੜੇ ਲੋਕਾਂ ਦੇ ਜਗ੍ਹਾ ਲੈਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਸਰਕਾਰੀ ਬੋਲੀ ਪ੍ਰਤੀਕਿਰਿਆ ਤੋਂ ਬਾਅਦ 8 ਅਕਤੂਬਰ ਨੂੰ Air India ਨੂੰ 18,000 ਕਰੋੜ ਰੁਪਏ ਵਿਚ Talace ਪ੍ਰਾਈਵੇਟ ਲਿਮਿਟਡ ਨੂੰ ਵੇਚ ਦਿੱਤਾ ਸੀ, ਜੋ ਕਿ ਟਾਟਾ ਸਮੂਹ ਦੀ ਯੂਨਿਟ ਹੈ।