ਪਟਨਾ, 27 ਜਨਵਰੀ – ਬਿਹਾਰ ‘ਚ ਸ਼ਰਾਬਬੰਦੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ। ਬਿਹਾਰ ਦੇ ਬਕਸਰ ਜ਼ਿਲ੍ਹੇ ‘ਚ ਕਥਿਤ ਤੌਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਘਟਨਾ ਜ਼ਿਲ੍ਹੇ ਦੇ ਮੁਰਾਰਾ ਥਾਣਾ ਖੇਤਰ ਅਧੀਨ ਆਉਂਦੇ ਅੰਸਾਰੀ ਪਿੰਡ ਦੀ ਹੈ। ਦੱਸਿਆ ਜਾ ਰਹੀ ਹੈ ਕਿ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਦੀ ਹਾਲਤ ਗੰਭੀਰ ਹੈ।ਦੱਸ ਦਈਏ ਕਿ 2015 ਵਿਧਾਨ ਸਭਾ ਚੋਣਾਂ ‘ਚ ਰਾਜ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼ਰਾਬਬੰਦੀ ਦਾ ਵਾਅਦਾ ਕੀਤਾ ਸੀ।