ਫਗਵਾੜਾ : ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੋਨੂੰ ਰਾਵਲਪਿੰਡੀ ਵੱਲੋਂ ਅਸਤੀਫਾ

ਫਗਵਾੜਾ, 27 ਜਨਵਰੀ – ਪਿਛਲੇ ਕਾਫੀ ਸਮੇਂ ਤੋਂ ਭਾਜਪਾ ਵਿੱਚ ਆਪਣੀਆ ਸੇਵਾਵਾਂ ਨਿਭਾਉਣ ਵਾਲੇ ਸੋਨੂੰ ਰਾਵਲਪਿੰਡੀ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਸੋਨੂੰ ਰਾਵਲ ਪਿੰਡੀ ਨੇ ਇਹ ਅਸਤੀਫਾ ਫੇਸਬੁੱਕ ਪੇਜ ‘ਤੇ ਪਾ ਕੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੋਨੂੰ ਰਾਵਲਪਿੰਡੀ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ‘ਤੇ ਸਨ। ਇੱਥੇ ਦੱਸ ਦਈਏ ਕਿ ਸੋਨੂੰ ਰਾਵਲਪਿੰਡੀ ਨੇ ਆਪਣਾ ਅਸਤੀਫਾ ਦੇਣ ਦਾ ਕਾਰਨ ਨਹੀ ਦੱਸਿਆ, ਪਰ ਅਸਤੀਫੇ ਦਾ ਕਾਰਨ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਨਾ ਮਿਲਣ ‘ਤੇ ਨਾਰਾਜ਼ਗੀ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *