ਨਵੀਂ ਦਿੱਲੀ, 31 ਜਨਵਰੀ – ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ। ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨੇ ਕਿ ਭਾਰਤ ਵਿਚ ਵੀ ਬਹੁਤ ਸਾਰੇ ਆਪਣਿਆਂ ਨੂੰ ਸਾਡੇ ਤੋਂ ਖੋਹਿਆ ਹੈ। ਇਸ ਦੌਰਾਨ ਕੇਂਦਰ ਤੋਂ ਲੈ ਕੇ ਰਾਜਾਂ ਨੇ, ਸਾਡੇ ਡਾਕਟਰਾਂ, ਵਿਗਿਆਨੀਆਂ, ਉੱਦਮੀਆਂ ਨੇ ਇੱਕ ਟੀਮ ਦੇ ਰੂਪ ਵਿਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੇਂਡੂ ਅਰਥ ਵਿਵਸਥਾ ਅਤੇ ਦੇਸ਼ ਦੇ ਕਿਸਾਨਾਂ ਨੂੰ ਮਜਬੂਤ ਬਣਾਉਣ ਲਈ ਕੰਮ ਕਰ ਰਹੀ ਹੈ। ਰਿਕਾਰਡ ਉਤਪਾਦਨ ਨੂੰ ਦੇਖਦੇ ਹੋਏ ਸਰਕਾਰ ਨੇ ਰਿਕਾਰਡ ਖਰੀਦ ਕੀਤੀ ਹੈ। ਦੇਸ਼ ਦਾ ਖੇਤੀ ਨਿਰਯਾਤ ਰਿਕਾਰਡ ਪੱਧਰ ‘ਤੇ ਰਿਹਾ ਹੈ। ਸਾਲ 2020-21 ਵਿਚ ਖੇਤੀ ਨਿਰਯਾਤ ਵਿਚ 25% ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।