ਕਾਨਪੁਰ, 31 ਜਨਵਰੀ – ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਇਲੈਕਟ੍ਰਿਕ ਬੱਸ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰੇ ਜਾਣ ‘ਤੇ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਐਤਵਾਰ ਰਾਤ 11.30 ਕੁ ਵਜੇ ਇਲੈਕਟ੍ਰਿਕ ਬੱਸ ਕਾਨਪੁਰ ਦੇ ਘੰਟਾਘਰ ਚੌਂਕ ਤੋਂ ਟਾਟਾਮਿਲ ਵੱਲ ਨੂੰ ਜਾ ਰਹੀ ਸੀ ਕਿ ਰਸਤੇ ਵਿਚ ਬੱਸ ਡਰਾਇਵਰ ਪੁਲ ਤੋਂ ਹੇਠਾਂ ਉਤਰਦਿਆ ਹੀ ਬੱਸ ਤੋਂ ਸੰਤੁਲਨ ਗੁਆ ਬੈਠਾ ਤੇ ਬੱਸ ਨੇ ਉਲਟ ਦਿਸ਼ਾ ‘ਚ ਜਾ ਕੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਬੱਸ ਡਰਾਇਵਰ ਵੱਲੋਂ ਬੱਸ ਲੈ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਬੱਸ ਇੱਕ ਡੰਪਰ ਨਾਲ ਟਕਰਾ ਗਈ। ਇਸ ਦੌਰਾਨ ਬੱਸ ਡਰਾਇਵਰ ਭੱਜਣ ਵਿਚ ਕਾਮਯਾਬ ਹੋ ਗਿਆ