ਚੰਡੀਗੜ੍ਹ, 4 ਫਰਵਰੀ – ਈ.ਡੀ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਮਾਮਲੇ ‘ਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਮਜੀਠੀਆ ਨੇ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਉੱਪਰ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਹ ਕਹਾਣੀ ਤਿੰਨ ਲੋਕਾਂ ਹਨੀ, ਮਨੀ ਅਤੇ ਚੰਨੀ ਦੀ ਹੈ।ਚੰਨੀ ਨੂੰ ਸਿਰਫ ਆਪਣੀ, ਹਨੀ ਅਤੇ ਪੈਸੇ ਦੀ ਪਰਵਾਹ ਹੈ। ਪਹਿਲਾਂ ਪੈਸਾ ਫੜ ਹੋਇਆ, ਫਿਰ ਹਨੀ ਤੇ ਹੁਣ ਚੰਨੀ ਦੀ ਵਾਰੀ ਹੈ।ਹਨੀ ਦੀ ਪਹਿਚਾਣ ਸਿਰਫ ਇਹ ਕਿ ਉਹ ਚੰਨੀ ਦਾ ਭਾਣਜਾ ਹੈ, ਜੋ ਪੈਸੇ ਮਿਲੇ ਹਨ, ਉਹ ਸਿਰਫ ਚੰਨੀ ਦੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।