ਭਾਜਪਾ ਗੱਠਜੋੜ ਵੱਲੋਂ ਪੰਜਾਬ ਲਈ ਸੰਕਲਪ ਪੱਤਰ ਜਾਰੀ

ਚੰਡੀਗੜ੍ਹ, 4 ਫਰਵਰੀ – ਪੰਜਾਬ ਅੰਦਰ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਗੱਠਜੋੜ ਵੱਲੋਂ ਪ੍ਰੈੱਸ ਵਾਰਤਾ ਦੌਰਾਨ ਸੰਕਲਪ ਪੱਤਰ ਜਾਰੀ ਕੀਤਾ ਗਿਆ। ਇਸ ਸੰਕਲਪ ਪੱਤਰ ਵਿਚ ਪੰਜਾਬ ਲਈ 11 ਨੁਕਾਤੀ ਵਿਜ਼ਨ ਦੱਸਦੇ ਹੋਏ ਮਾਫੀਆ ਮੁਕਤ ਪੰਜਾਬ, ਹਰ ਹੱਥ ਰੁਜ਼ਗਾਰ ਤੇ ਖੁਸ਼ਹਾਲ ਕਿਸਾਨ, ਸਿਹਤ ਸਹੂਲਤਾਂ ਦੇਣ ਅਤੇ ਹਰ ਪਿੰਡ ‘ਚ ਮੈਡੀਕਲ ਕਲੀਨਿਕ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ‘ਤੇ ਭਾਜਪਾ ਦੇ ਸਹਿ ਪ੍ਰਭਾਰੀ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ, ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੌਜੂਦ ਸਨ।

Leave a Reply

Your email address will not be published. Required fields are marked *