ਪਾਂਸ਼ਟਾ, 7 ਫਰਵਰੀ (ਰਜਿੰਦਰ) – ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਨਿਰਦੇਸ਼ਾਂ ਅਤੇ ਐੱਸ.ਡੀ.ਐਮ ਫਗਵਾੜਾ ਕੁਲਪ੍ਰੀਤ ਸਿੰਘ ਦੀ ਦੇਖਰੇਖ ਹੇਠ ਵੋਟਰ ਜਾਗਰੂਕਤਾ ਦੇ ਸਬੰਧ ਵਿਚ ਪਿੰਡ ਨਰੂੜ ਵਿਖੇ ਜਾਗੋ ਕੱਢੀ ਗਈ। ਸੈਕਟਰ ਸੁਪਰਵਾਈਜ਼ਰ ਨੰ. 2 ਸੁਸ਼ੀਲ ਲਤਾ ਅਤੇ ਨੋਡਲ ਅਫਸਰ ਇਲੈਕਸ਼ਨ ਰਾਜੇਸ਼ ਭਨੋਟ ਦੇ ਸਹਿਯੋਗ ਨਾਲ ਇਹ ਜਾਗੋ ਸਰਕਾਰੀ ਮਿਡਲ ਸਮਾਰਟ ਸਕੂਲ ਬੂਥ ਨੰ. 8 ਤੋਂ ਸ਼ੁਰੂ ਹੋ ਕੇ ਪੂਰੇ ਪਿੰਡ ਵਿੱਚੋਂ ਦੀ ਹੁੰਦੀ ਹੋਈ ਵਾਪਿਸ ਬੂਥ ਵਿਖੇ ਆ ਕੇ ਸਮਾਪਤ ਹੋਈ।ਜਾਗੋ ਦੌਰਾਨ ਸੁਸ਼ੀਲ ਲਤਾ, ਰਾਜੇਸ਼ ਭਨੋਟ ਅਤੇ ਬੀ.ਐੱਲ.ਓ ਰਵਿੰਦਰਪਾਲ ਨੇ ਵੋਟਰਾਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਲੋਕਤੰਤਰ ਵਿਚ ਵੋਟ ਦੀ ਬਹੁਤ ਵੱਡੀ ਮਹੱਤਤਾ ਹੈ ਤੇ ਤੁਹਾਡੀ ਵੋਟ ਹੀ ਤੁਹਾਡੀ ਆਵਾਜ਼ ਹੈ। ਇਸ ਲਈ ਹਰੇਕ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੇ।ਉਨ੍ਹਾਂ ਕਿਹਾ ਕਿ ਹੁਣ ਵੋਟਰ ਬਹੁਤ ਜਾਗਰੂਕ ਹੋ ਚੁੱਕਾ ਹੈ ਜੋ ਕਿ ਆਪਣੀ ਵੋਟ ਦੀ ਤਾਕਤ ਨੂੰ ਚੰਗੀ ਤਰਾਂ ਸਮਝਦਾ ਹੈ।