ਪਟਿਆਲਾ, 13 ਫਰਵਰੀ – ਪਟਿਆਲਾ ਵਿਖੇ ਚੋਣ ਪ੍ਰਚਾਰ ਦੇ ਸਬੰਧ ਵਿਚ ਰੈਲੀ ਨੂੰ ਸੰਬੋਧਨ ਕਰਦਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ‘ਚ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦਾ ਸਾਥ ਦਿੱਤਾ ਤੇ ਸਿਆਸਤ ਤੋਂ ਉੱਪਰ ਉੱਠ ਕੇ ਕੈਪਟਨ ਨੇ ਦੇਸ਼ ਨੂੰ ਤਰਜੀਹ ਦਿੱਤੀ ਹੈ। ਸੱਤਾ ਉਸ ਨੂੰ ਦਿਓ ਜੋ ਪੰਜਾਬ ਨੂੰ ਸੁਰੱਖਿਆ ਕਰ ਸਕੇ ਤੇ ਭਾਜਪਾ ਦੇ ਹੁੰਦਿਆ ਹੀ ਪੰਜਾਬ ਸੁਰੱਖਿਅਤ ਹੋ ਸਕਦਾ ਹੈ।