ਪਟਿਆਲਾ, 13 ਫਰਵਰੀ -ਪਟਿਆਲਾ ਵਿਖੇ ਭਾਜਪਾ ਗੱਠਜੋੜ ਦੀ ਰੈਲੀ ਨੂੰ ਸੰਬੋਧਿਤ ਕਰਦਿਆ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਆਰਥਿਕ ਹਾਲਾਤ ਖਰਾਬ ਹਨ ਤੇ ਪੰਜਾਬ ਸਿਰ 5 ਕਰੋੜ ਦਾ ਕਰਜ਼ਾ ਹੈ।ਕੇਂਦਰ ਅਤੇ ਰਾਜ ਵਿਚ ਰਿਸ਼ਤਾ ਮਜਬੂਤ ਹੋਣਾ ਜ਼ਰੂਰੀ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਨੂੰ ਕਿਸੇ ਗੱਲ ਨੂੰ ਮਨ੍ਹਾਂ ਨਹੀਂ ਕੀਤਾ।ਅਗਲੇ 5 ਸਾਲ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਵੇਗੀ।ਉਨ੍ਹਾਂ ਕਿਹਾ ਕਿ ਜਦ ਤੱਕ ਹਾਲਾਤ ਨਹੀਂ ਸੁਧਰਦੇ ਇੰਡਸਟਰੀ ਨਹੀਂ ਆ ਸਕਦੀ ਤੇ ਪੰਜਾਬ ‘ਚ ਇੰਡਸਟਰੀ ਲਗਾਉਣ ਲਈ ਕੇਂਦਰ ਸਰਕਾਰ ਦੀ ਜ਼ਰੂਰਤ ਹੈ।