ਚੰਡੀਗੜ੍ਹ, 14 ਫਰਵਰੀ – ਆਮ ਆਦਮੀ ਪਾਰਟੀ ਦੇ ਪ੍ਰੈੱਸ ਵਾਰਤਾ ਦੌਰਾਨ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀਆ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਆਪ’ ਤੋਂ ਵਿਰੋਧੀ ਡਰੇ ਹੋਏ ਹਨ। ਵਿਰੋਧੀਆਂ ਨੂੰ ਡਰ ਹੈ ਕਿ ਹੁਣ ਸਾਨੂੰ ਲੁੱਟਣ ਦਾ ਮੌਕਾ ਨਹੀਂ ਮਿਲੇਗਾ ਤੇ ਵਿਰੋਧੀ ਮਿਲ ਕੇ ਸਾਡੇ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਮਿਲਕੇ ਪੰਜਾਬ ਨੂੰ ਬਚਾਉਣਾ ਹੈ।ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਬੋਲਦਿਆ ਕੇਜਰੀਵਾਲ ਨੇ ਕਿਹਾ ਕਿ ‘ਆਪ’ ਰਾਸ਼ਟਰੀ ਮੁੱਦਿਆ ਉੱਪਰ ਸਿਆਸਤ ਨਹੀਂ ਕਰਦੀ। ਜੇ ‘ਆਪ’ ਸੱਤਾ ‘ਚ ਆਈ ਤਾਂ ਅਸੀਂ ਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ।