ਪੰਜਾਬ ਵਿਚ ਬਣੇਗੀ ਐਨ.ਡੀ.ਏ ਸਰਕਾਰ – ਜਲੰਧਰ ਰੈਲੀ ‘ਚ ਬੋਲੇ ਪ੍ਰਧਾਨ ਮੰਤਰੀ

ਜਲੰਧਰ, 14 ਫਰਵਰੀ – ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਨਾਲ ਮੇਰਾ ਬਹੁਤ ਭਾਵਨਾਤਮਕ ਸਾਂਝ ਰਹੀ ਹੈ। ਮੈਂ ਜਦੋਂ ਕੰਮ ਕਰਦਾ ਸੀ ਤਾਂ ਪੰਜਾਬ ਨੇ ਮੈਨੂੰ ਸੰਭਾਲਿਆ ਸੀ। ਪੰਜਾਬ ਨੇ ਮੈਨੂੰ ਇੰਨਾ ਕੁੱਝ ਦਿੱਤਾ ਹੈ ਕਿ ਮੈਂ ਜਿੰਨੀ ਸੇਵਾ ਕਰਦਾ ਹੈ, ਉੱਨੀ ਸੇਵਾ ਹੋਰ ਕਰਨ ਨੂੰ ਮਨ ਕਰਦਾ ਹੈ ਤੇ ਮੇਰੀ ਸੇਵਾ ਨਵਾਂ ਪੰਜਾਬ ਨਾਲ ਜੁੜ ਗਈ ਹੈ।ਨਵਾਂ ਪੰਜਾਬ ਕਰਜ਼ੇ ਤੋਂ ਮੁਕਤ ਹੋਵੇਗਾ ਤੇ ਕਿਸੇ ਨਾਲ ਭੇਦਭਾਵ ਨਹੀਂ ਹੋਵੇਗਾ।ਉਨ੍ਹਾਂ ਨਵਾਂ ਪੰਜਾਬ, ਭਾਜਪਾ ਦੇ ਨਾਲ, ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ ਦਾ ਨਾਅਰਾ ਦਿੰਦਿਆਂ ਕਿਹਾ ਕਿ ਇਹ ਨਵੀਂ ਟੀਮ ਵਿਕਾਸ ਦੇ ਡਬਲ ਇੰਜਣ (ਇੱਕ ਕੇਂਦਰ ਤੇ ਇੱਕ ਸੂਬੇ ਦੇ) ਨਾਲ ਚੱਲੇਗੀ ਤੇ ਡਬਲ ਤਾਕਤ ਨਾਲ ਪੰਜਾਬ ਅੱਗੇ ਵਧੇਗਾ।ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਬਟਵਾਰਾਵਾਦੀਆਂ ਦਾ ਸਾਥ ਨਹੀਂ ਦੇਵੇਗਾ ਅਤੇ ਅਵਸਰਵਾਦੀਆਂ ਨੂੰ ਮੌਕਾ ਨਹੀਂ ਦੇਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਨ.ਡੀ.ਏ ਸਰਕਾਰ ਬਣੇਗੀ ਤੇ ਇਹ ਪੱਕਾ ਹੈ।

Leave a Reply

Your email address will not be published. Required fields are marked *