ਨਵੀਂ ਦਿੱਲੀ, 17 ਫਰਵਰੀ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਲੋਕ ਸਾਡੇ (ਕਾਂਗਰਸ ਦੇ) ਚੰਗੇ ਕੰਮਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ (ਭਾਜਪਾ) ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮੀਰ ਲੋਕ ਹੋਰ ਅਮੀਰ ਹੋ ਰਹੇ ਹਨ ਤੇ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ।ਭਾਜਪਾ ਸਰਕਾਰ ਨੂੰ ਆਰਥਿਕ ਨੀਤੀ ਦੀ ਕੋਈ ਸਮਝ ਨਹੀਂ ਹੈ ਮਾਮਲਾ ਦੇਸ਼ ਤੱਕ ਹੀ ਸੀਮਿਤ ਨਹੀਂ ਹੈ। ਇਹ ਸਰਕਾਰ ਵਿਦੇਸ਼ ਨੀਤੀ ਉੱਪਰ ਵੀ ਅਸਫਲ ਰਹੀ ਹੈ। ਚੀਨ ਸਾਡੀ ਸਰਹੱਦ ‘ਤੇ ਬੈਠਾ ਹੈ ਅਤੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਡਾ. ਮਨਮੋਹਨ ਸਿੰਘ ਅਨੁਸਾਰ ਰਾਜਨੇਤਾਵਾਂ ਨੂੰ ਗਲੇ ਲਗਾਉਣ ਜਾਂ ਬਿਨ੍ਹਾਂ ਬੁਲਾਏ ਬਿਰਿਆਨੀ ਖਾਣ ਨਾਲ ਰਿਸ਼ਤੇ ਨਹੀਂ ਸੁਧਰਦੇ। ਉਨ੍ਹਾਂ (ਭਾਜਪਾ ਸਰਕਾਰ) ਦਾ ਰਾਸ਼ਟਰਵਾਦ ਅੰਗਰੇਜ਼ਾਂ ਦੀ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ‘ਤੇ ਆਧਾਰਿਤ ਹੈ। ਸੰਵਿਧਾਨਿਕ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ।