ਅਹਿਮਦਾਬਾਦ, 18 ਫਰਵਰੀ – ਅਹਿਮਦਾਬਾਦ ਸੀਰੀਅਲ ਬੰਬ ਬਲਾਸਟ ‘ਚ ਦੋਸ਼ੀ ਪਾਏ ਗਏ 49 ਲੋਕਾਂ ‘ਚੋਂ 38 ਨੂੰ ਅਹਿਮਦਾਬਾਦ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਜਦਕਿ 11 ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। 26 ਜੁਲਾਈ 2008 ਨੂੰ ਅਹਿਮਦਾਬਾਦ ਵਿਖੇ 21 ਥਾਵਾਂ ‘ਤੇ ਹੋਏ ਧਮਾਕਿਆਂ ਵਿਚ 56 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 260 ਦੇ ਕਰੀਬ ਲੋਕ ਜਖਮੀਂ ਹੋ ਗਏ ਸਨ। ਇਸ ਨੂੰ ਲੈ ਕੇ 77 ਲੋਕਾਂ ਖਿਲਾਫ ਮੁਕੱਦਮਾ ਚੱਲਿਆ ਸੀ, ਜਿਨ੍ਹਾਂ ‘ਚੋਂ 49 ਲੋਕ ਦੋਸ਼ੀ ਪਾਏ ਗਏ ਸਨ, ਜਦਕਿ 28 ਸਬੂਤ ਨਾ ਹੋਣ ਕਰਕੇ ਬਰੀ ਹੋ ਗਏ ਸਨ।