ਮਾਨਸਾ, 19 ਫਰਵਰੀ – ਮਾਨਸਾ ਪੁਲਿਸ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕੱਲ ਸ਼ਾਮ 6 ਵਜ਼ੇ ਚੋਣ ਪ੍ਰਚਾਰ ਖਤਮ ਹੋ ਗਿਆ ਸੀ ਪਰੰਤੂ 6 ਵਜ਼ੇ ਤੋਂ ਬਾਅਦ ਵੀ ਚਰਨਜੀਤ ਚੰਨੀ ਸਿੱਧੂ ਮੂਸੇਵਾਲਾ ਦੇ ਪੱਖ ਵਿਚ ਬਾਜ਼ਾਰਾਂ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਆਮ ਆਦਮੀ ਪਾਰਟੀ ਵੱਲੋਂ ਇਸ ਦੀ ਸ਼ਿਕਾਇਤ ਰਿਟਰਨਿੰਗ ਅਫਸਰ ਨੂੰ ਕੀਤੀ ਗਈ ਸੀ।