ਨਵੀਂ ਦਿੱਲੀ, 23 ਫਰਵਰੀ – ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਿਖਸ ਫਾਰ ਜਸਟਿਸ ਨਾਲ ਗੂੜੇ ਸਬੰਧ ਰੱਖਣ ਵਾਲੇ “Punjab Politics TV” ਦੇ apps, website ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ।ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਨੁਸਾਰ ਖੁਫੀਆ ਇਨਪੁਟ ਦੇ ਆਧਾਰ ਪਤਾ ਲੱਗਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ “Punjab Politics TV” ਸਰਵਜਨਕ ਵਿਵਸਥਾ ਨੂੰ ਵਿਗਾੜਨ ਲਈ ਆਨਲਾਈਨ ਮੀਡੀਆ ਦਾ ਉਪਯੋਗ ਕਰ ਰਿਹਾ ਸੀ। ਮੰਤਰਾਲੇ ਨੇ “Punjab Politics TV” ਦੇ ਡਿਜ਼ੀਟਲ ਮੀਡੀਆ ਸਰੋਤਾਂ ਨੂੰ ਬਲਾਕ ਕਰਨ ਲਈ 18 ਫਰਵਰੀ ਨੂੰ ਆਈ.ਟੀ ਨਿਯਮਾਂ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ।