ਮਾਸਕੋ, 24 ਫਰਵਰੀ – ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਖਿਰਕਾਰ ਯੂਕਰੇਨ ਉੱਪਰ ਫੌਜ਼ੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ ਤੇ ਰੂਸ ਦੀ ਫੌਜ਼ ਕ੍ਰੀਮੀਆ ਰਸਤੇ ਯੂਕਰੇਨ ‘ਚ ਦਾਖਲ ਹੋ ਰਹੀ ਹੈ।ਪੁਤਿਨ ਦੇ ਐਲਾਨ ਤੋਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ‘ਤੇ ਸ਼ਕਤੀਸ਼ਾਲੀ ਧਮਾਕੇ ਸੁਣੇ ਗਏ ਹਨ। ਪੁਤਿਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੇਸ਼ ਰੂਸ-ਯੂਕਰੇਨ ਵਿਚਕਾਰ ਆਇਆ ਤਾਂ ਉਸ ਦੇਸ਼ ਨੂੰ ਅਜਿਹੇ ਅੰਜਾਮ ਭੁਗਤਣੇ ਪੈਣਗੇ, ਜੋ ਉਸ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ।ਇਸ ਦੌਰਾਨ ਯੂਕਰੇਨ ਤੋਂ ਭਾਰਤੀਆਂ ਨੂੰ ਲੈਣ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਿਸ ਦਿੱਲੀ ਨੂੰ ਆ ਰਹੀ ਹੈ।ਓਧ੍ਰ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ।