ਪੈਰਿਸ, 25 ਫਰਵਰੀ – ਰੂਸ ਉੱਪਰ ਹਮਲਾ ਕਰ ਰਹੇ ਰੂਸ ਨੂੰ ਖੇਡ ਜਗਤ ਵਿਚ ਵੱਡਾ ਝਟਕਾ ਲੱਗਾ ਹੈ। UEFA Champions League ਦੇ ਫਾਈਨਲ ਦੀ ਮੇਜਬਾਨੀ ਰੂਸ ਦੇ ਸ਼ਹਿਰ Saint Petersburg ਕੋਲ ਸੀ, ਜੋ ਕਿ ਹੁਣ ਸ਼ਿਫਟ ਕਰ ਦਿੱਤੀ ਗਈ ਹੈ। UEFA ਦੀ ਅਹਿਮ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ UEFA Champions League ਦਾ ਫਾਈਨਲ ਹੁਣ Saint Petersburg ਦੀ ਜਗ੍ਹਾ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਵੇਗਾ। ਇਹ ਫੈਸਲਾ ਰੂਸ ਵੱਲੋਂ ਯੂਕਰੇਨ ਉੱਪਰ ਹਮਲਾ ਕਰਨ ਤੋਂ ਬਾਅਦ ਲਿਆ ਗਿਆ ਹੈ। UEFA ਦੇ ਪ੍ਰਧਾਨ Aleksander Ceferin ਪੈਰਿਸ ਵਿਚ ਮੌਜੂਦ ਸਨ ਤੇ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ Emmanuel Macron ਨਾਲ ਮਿਲ ਕੇ ਇਹ ਫੈਸਲਾ ਲਿਆ। ਚੈਂਪੀਅਨਸ ਲੀਗ ਤੋਂ ਇਲਾਵਾ ਰੂਸ ਵਿਚ ਹੋਣ ਵਾਲੇ ਹੋਰ ਮੈਚਾਂ ਅਤੇ ਯੂਕਰੇਨ ਦੇ ਮੈਚਾਂ ਬਾਰੇ ਵੀ ਫੈਸਲਾ ਲਿਆ ਜਾਣਾ ਹੈ। ਦੱਸ ਦਈਏ ਕਿ ਮਾਰਚ ਵਿਚ ਰੂਸ ਦਾ ਆਪਣੇ ਘਰ ਵਿਚ ਪੋਲੈਂਡ ਨਾਲ ਮੈਚ ਹੈ ਜਦਕਿ ਯੂਕਰੇਨ ਦਾ ਸਕਾਟਲੈਂਡ ਨਾਲ ਮੈਚ ਹੈ, ਜਿਨ੍ਹਾਂ ਨੂੰ ਰੱਦ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਪੋਲੈਂਡ, ਸਵੀਡਨ ਤੇ ਚੈੱਕ ਗਣਰਾਜ ਪਹਿਲਾਂ ਹੀ ਰੂਸ ਵਿਚ ਖੇਡਣ ਤੋਂ ਮਨ੍ਹਾਂ ਕਰ ਚੁੱਕੇ ਹਨ।