ਬਿਕਰਮ ਮਜੀਠੀਆ ਦੀ ਜੁਡੀਸ਼ੀਅਲ ਕਸਟਡੀ ‘ਚ 22 ਮਾਰਚ ਤੱਕ ਵਾਧਾ

ਮੋਹਾਲੀ, 8 ਮਾਰਚ – ਡਰੱਗਜ਼ ਮਾਮਲੇ ‘ਚ ਜੁਡੀਸ਼ੀਅਲ ਕਸਟਡੀ ਖਤਮ ਹੋਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁੜ ਤੋਂ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਨੇ ਬਿਕਰਮ ਮਜੀਠੀਆ ਦੀ ਜੁਡੀਸ਼ੀਅਲ ਕਸਟਡੀ ‘ਚ 22 ਮਾਰਚ ਤੱਕ ਵਾਧਾ ਕਰ ਦਿੱਤਾ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਬਿਕਰਮ ਮਜੀਠੀਆ ਨੇ ਮੋਹਾਲੀ ਦੀ ਅਦਾਲਤ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ ਤੇ 25 ਫਰਵਰੀ ਨੂੰ ਅਦਾਲਤ ਨੇ ਬਿਕਰਮ ਮਜੀਠੀਆ ਦੀ ਜਮਾਨਤ ਅਰਜ਼ੀ ਖਾਰਜ ਕਰਦਿਆ 8 ਮਾਰਚ ਤੱਕ ਜੁਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਸੀ।

Leave a Reply

Your email address will not be published. Required fields are marked *