ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਨਤੀਜਾ

ਜਥੇਬੰਦੀ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਵੀ ਟ੍ਰਾਂਸਪੋਰਟ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਰੱਖੀ ਗਈ ਸੀ, ਜਿਹੜੀ ਕਿ ਬੇਨਤੀਜਾ ਰਹੀ ਹੈ ਅਤੇ ਹੜਤਾਲ ਚਲਦੀ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵੀ ਟ੍ਰਾਂਸਪੋਰਟ ਵਿਭਾਗ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦਾ ਡਾਟਾ ਹਾਲੇ ਪਰਸੋਨਲ ਵਿਭਾਗ ਤੋਂ ਵਾਪਸ ਆਉਣਾ ਬਾਕੀ ਹੈ, ਜਿਸ ਕਰਕੇ ਨੋਟੀਫਿਕੇਸ਼ਨ ਹੋਣੀ ਜਾਰੀ ਨਹੀਂ ਹੋ ਸਕਦਾ ਅਤੇ ਉਸ ਦੇ ਲਈ ਇੱਕ ਸਮਾਂ ਬੰਦ ਤਰੀਕ ਜਰੂਰ ਦਿੱਤੀ ਗਈ। ਦੂਜੇ ਪਾਸੇ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ’ਤੇ ਲੈਣ ਬਾਰੇ ਵੀ ਇਹੋ ਗੱਲ ਕਹੀ ਗਈ ਕਿ ਪਰਸੋਨਲ ਵਿਭਾਗ ਤੋਂ ਹਾਲੇ ਡਾਟਾ ਨਹੀਂ ਆਇਆ ਹੈ ਅਤੇ ਉਸ ਨੂੰ ਸਮਾਂ ਲੱਗੇਗਾ। ਰੇਸ਼ਮ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇੱਕ ਸਮਾਂਬੰਦ ਭਰੋਸਾ ਦਿੱਤਾ ਜਾ ਰਿਹਾ ਹੈ। ਪਰ ਉਹਨਾਂ ਦੀ ਮੰਗ ਹੈ ਕਿ ਇਹ ਭਰੋਸਾ ਲਿਖਤੀ ਰੂਪ ਵਿੱਚ ਸਕੱਤਰ ਟਰਾਂਸਪੋਰਟ ਵਿਭਾਗ ਦੇ ਸਾਈਨਾਂ ਦੇ ਨਾਲ ਉਹਨਾਂ ਨੂੰ ਦਿੱਤਾ ਜਾਵੇ, ਤਾਂ ਕਿ ਉਹਨਾਂ ਦਾ ਭਰੋਸਾ ਪੱਕਾ ਹੋ ਸਕੇ ਅਤੇ ਉਹ ਭਵਿੱਖ ਦੇ ਲਈ ਹੜਤਾਲ ਖੋਲ੍ਹ ਦੇਣਗੇ।

Leave a Reply

Your email address will not be published. Required fields are marked *