ਚੰਡੀਗੜ੍ਹ, 12 ਮਾਰਚ – ਚੋਣ ਕਮਿਸ਼ਨ ਨੇ ਪੱਤਰ ਜਾਰੀ ਕਰਕੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਲੱਗਾ ਚੋਣ ਜਾਬਤਾ ਖਤਮ ਕਰਨ ਦੇ ਹੁਕਣ ਦਿੱਤੇ ਹਨ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ 8 ਜਨਵਰੀ 2022 ਨੂੰ ਚੋਣ ਜਾਬਤਾ ਲੱਗਾ ਸੀ। ਮੁੱਖ ਚੋਣ ਅਫਸਰ ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਮੁੱਖ ਸਕੱਤਰ ਅਤੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਚੋਣ ਜਾਬਤਾ ਹਟਾਉਣ ਲਈ ਕਿਹਾ ਗਿਆ ਹੈ।