ਚੰਡੀਗੜ੍ਹ, 17 ਮਾਰਚ – ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਟਵੀਟ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਪੰਜਾਬ ਸਰਕਾਰ ਅਤੇ ਮਾਣਯੋਗ ਸਪੀਕਰ ਸਾਹਿਬ ਨੂੰ ਅਪੀਲ ਹੈ ਕਿ ਸਾਬਕਾ ਵਿਧਾਇਕ ਦੇ ਰੂਪ ਵਿਚ ਜੋ ਵੀ ਪੈਨਸ਼ਨ ਮੈਨੂੰ ਮਿਲਦੀ ਹੈ, ਕਿਰਪਾ ਕਰਕੇ ਉਸ ਦੀ ਵਰਤੋਂ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਕੀਤੀ ਜਾਵੇ। ਇਸ ਨੂੰ ਕਿਸੇ ਵੀ ਹਾਲਤ ਵਿਚ ਮੈਨੂੰ ਨਾ ਭੇਜਿਆ ਜਾਵੇ ਤੇ ਇਸ ਨੂੰ ਲੈ ਕੇ ਲਿਖਤੀ ਅਪੀਲ ਅਲੱਗ ਤੌਰ ‘ਤੇ ਭੇਜੀ ਜਾ ਰਹੀ ਹੈ।