ਕੈਬਨਿਟ ‘ਚ 17 ਮੰਤਰੀ ਹੀ ਬਣਨਗੇ – ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨੂੰ ਦੋ ਟੁੱਕ

ਮੋਹਾਲੀ, 20 ਮਾਰਚ – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ‘ਆਪ’ ਵਿਧਾਇਕਾਂ ਨਾਲ ਵਰਚੂਅਲ ਮੀਟਿੰਗ ਕੀਤੀ ਜਾ ਰਹੀ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਅਤੇ ਭਾਵੁਕ ਹਾਂ। ਭਗਵੰਤ ਮਾਨ ਨਾਲ ਪੰਜਾਬ ਦੇ 3 ਕਰੋੜ ਪੰਜਾਬੀਆਂ ਨੇ ਵੀ ਹਲਫ ਲਿਆ ਹੈ। ਮਾਨ ਸਰਕਾਰ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਹੈ ਤੇ 3 ਦਿਨਾਂ ‘ਚ ਮਾਨ ਸਾਹਬ ਨੇ ਕਮਾਲ ਕਰ ਦਿੱਤਾ ਹੈ। ਮਾਨ ਸਾਹਬ ਨੇ 25 ਹਜ਼ਾਰ ਨੌਕਰੀਆਂ ਦਾ ਐਲਾਨ ਕੀਤਾ ਹੈ, ਨਰਮਾ ਪੀੜਤ ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ ਜਦਕਿ ਭਾਜਪਾ ਤੋਂ ਹਾਲੇ ਤੱਕ 4 ਸੂਬਿਆਂ ‘ਚ ਸਰਕਾਰ ਨਹੀਂ ਬਣੀ।ਉਨ੍ਹਾਂ ਕਿਹਾ ਕਿ ਹਰ ਮੰਤਰੀ ਨੂੰ ਟਾਰਗੇਟ ਦਿੱਤਾ ਜਾਵੇਗਾ, ਜੇ ਮੰਤਰੀ ਟਾਰਗੇਟ ਪੂਰਾ ਨਹੀਂ ਕਰੇਗਾ ਤਾਂ ਉਸ ਨੂੰ ਬਦਲਨਾ ਮਜਬੂਰੀ ਹੋਵੇਗੀ।ਜੇ ਕਿਸੇ ਨੇ ਗੜਬੜੀ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਮੌਕਾ ਨਹੀਂ ਮਿਲੇਗਾ, ਗੜਬੜੀ ਕਰਨ ਵਾਲੇ ਵਿਧਾਇਕ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇਗੀ, ਮੈਂ ਬੇਈਮਾਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਵਿਧਾਇਕ ਕਿਸੇ ਨਾਲ ਬਦਤਮੀਜ਼ੀ ਨਾ ਕਰਨ ਤੇ ਬਦਲੀਆ ਕਰਵਾਉਣ ਲਈ ਮੁੱਖ ਮੰਤਰੀ ਕੋਲ ਨਾ ਜਾਣ। ਜੋ ਮੰਤਰੀ ਨਹੀਂ ਬਣ ਸਕੇ ਉਹ ਵਿਧਾਇਕ ਦੁਖੀ ਨੇ, ਪਰ ਕੈਬਨਿਟ ‘ਚ 17 ਮੰਤਰੀ ਹੀ ਬਣਨਗੇ।ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ 30 ਘੰਟੇ ਕੰਮ ਕਰਨਾ ਹੋਵਗਾ। ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣਾ ਲਾਲਚ ਛੱਡਣਾ ਹੋਵੇਗਾ ਤੇ ਪੰਜਾਬ ਦੀ ਮਜਬੂਤੀ ਲਈ 92 ਵਿਧਾਇਕਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। 95% ਵਿਧਾਇਕ ਪਹਿਲੀ ਵਾਰ ਜਿੱਤੇ ਹਨ ਤੇ ਕਿਸੇ ਵੀ ਵਿਧਾਇਕ ਨੇ ਜਿੱਤ ਦਾ ਹੰਕਾਰ ਨਹੀਂ ਕਰਨਾ ਕਿਉਕਿ ਤੁਸੀ ਕਿਸੇ ਨੂੰ ਨਹੀਂ ਹਰਾਇਆ ਬਲਕਿ ਜਨਤਾ ਨੇ ਤੁਹਾਨੂੰ ਜਿਤਾਇਆ ਹੈ।

Leave a Reply

Your email address will not be published. Required fields are marked *