ਹਰ ਵਿਧਾਇਕ ਆਪਣੇ ਹਲਕੇ ‘ਚ ਦਫਤਰ ਖੋਲ੍ਹੇ ਤੇ ਵਿਧਾਇਕ ਸਮੇਂ ਸਿਰ ਆਪਣੇ ਦਫਤਰ ਪਹੁੰਚਣ – ‘ਆਪ’ ਵਿਧਾਇਕਾਂ ਦੀ ਵਰਚੂਅਲ ਮੀਟਿੰਗ ‘ਚ ਬੋਲੇ ਭਗਵੰਤ ਮਾਨ

ਮੋਹਾਲੀ, 20 ਮਾਰਚ – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ‘ਆਪ’ ਵਿਧਾਇਕਾਂ ਨਾਲ ਵਰਚੂਅਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ‘ਆਪ’ ਵਿਧਾਇਕਾਂ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਨੂੰ ਵੱਡੀ ਜਿੱਤ ਦੁਆਈ ਹੈ ਤੇ ਪੰਜਾਬ ਦੇ ਹਰ ਦੂਜੇ ਸ਼ਖਸ ਨੇ ‘ਆਪ’ ਨੂੰ ਵੋਟ ਪਾਈ ਹੈ। ਜੇ ਸਾਈਨ ਕਰਨ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਅਫਸਰਾਂ ਨੂੰ ਡਰਾਉਣ ਦੀ ਲੋੜ ਨਹੀਂ, ਨਾ ਹੀ ਸਾਡੀ ਕੋਈ ਬਦਲਾਖੋਰੀ ਦੀ ਨੀਤੀ ਹੈ ਤੇ ਨਾ ਹੀ ਅਸੀਂ ਲੋਕਾਂ ਨੂੰ ਡਰਾਉਣ ਲਈ ਆਏ ਹਾਂ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਨ੍ਹਾ ਕਿਸੇ ਭੇਦਭਾਵ ਦੇ ਕੰਮ ਹੋਣਗੇ ਤੇ ਇੱਕ ਮਹੀਨੇ ‘ਚ ਅਸੀਂ 25 ਹਜ਼ਾਰ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕਰਾਂਗੇ।ਸੀਟ ਪੱਕੀ ਕਰਨ ਲਈ ਲੋਕਾਂ ਨਾਲ ਦੋਸਤੀ ਕਰਨੀ ਹੋਵੇਗੀ।ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਜਲਦ ਹੀ ਵਿਭਾਗ ਵੀ ਦੇ ਦਿੱਤੇ ਜਾਣਗੇ।ਹਰ ਵਿਧਾਇਕ ਆਪਣੇ ਹਲਕੇ ‘ਚ ਦਫਤਰ ਖੋਲ੍ਹੇ ਤੇ ਵਿਧਾਇਕ ਸਮੇਂ ਸਿਰ ਆਪਣੇ ਦਫਤਰ ਪਹੁੰਚਣ।

Leave a Reply

Your email address will not be published. Required fields are marked *