ਨਵੀਂ ਦਿੱਲੀ, 24 ਮਾਰਚ – ਆਈ.ਪੀ.ਐਲ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਮਹੇਂਦਰ ਸਿੰਘ ਧੋਨੀ ਨੇ ਸਭ ਨੂੰ ਹੈਰਾਨ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਧੋਨੀ ਨੇ ਕਪਤਾਨੀ ਦੀ ਵਾਗਡੋਰ ਰਵਿੰਦਰ ਜਡੇਜਾ ਨੂੰ ਸੌਂਪ ਦਿੱਤੀ ਹੈ।ਆਈ.ਪੀ.ਐਲ 2022 ਧੋਨੀ ਦਾ ਆਖਰੀ ਆਈ.ਪੀ.ਐਲ ਹੋਵੇਗਾ ਜਦਕਿ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਉਹ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।ਆਈ.ਪੀ.ਐਲ ਦਾ ਸ਼ੁਰੂਆਤੀ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਕਾਰ 26 ਮਾਰਚ ਨੂੰ ਖੇਡਿਆ ਜਾਵੇਗਾ।ਦੱਸ ਦਈਏ ਕਿ 2008 ਵਿਚ ਆਈ.ਪੀ.ਐਲ ਸ਼ੁਰੂ ਹੋਣ ਦੇ ਨਾਲ ਹੀ ਧੋਨੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਟੀਮ 4 ਵਾਰ ਆਈ.ਪੀ.ਐਲ ਦਾ ਖਿਤਾਬ ਜਿੱਤ ਚੁੱਕੀ ਹੈ।ਇਸ ਤੋਂ ਪਹਿਲਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਕਹਿ ਚੁੱਕੇ ਹਨ ਕਿ ਧੋਨੀ ਇੱਕ ਜਾਂ 2 ਮੈਚ ਨਹੀਂ ਖੇਡਦੇ ਹਨ ਤਾਂ ਰਵਿੰਦਰ ਜਡੇਜ਼ਾ ਚੇਨਈ ਸੁਪਰ ਕਿੰਗਜ਼ ਦੁੇ ਕਪਤਾਨ ਹੋਣਗੇ।