ਨਵੀਂ ਦਿੱਲੀ, 26 ਮਾਰਚ – ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਜਿਹੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਰੋਸ ਵਜ਼ੋ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਇਸ ਐਲਾਨ ਕਰਦੇ ਹੋਏ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਇਸ ਦੀ ਸ਼ੁਰੂਆਤ 31 ਮਾਰਚ ਦਿਨ ਵੀਰਵਾਰ ਨੂੰ ਡਰੱਮ ਤੇ ਘੰਟੀਆਂ ਵਜ਼ਾ ਕੇ ਕੀਤੀ ਜਾਵੇਗੀ। ਦੂਸਰੇ ਦੌਰ ਵਿਚ 2 ਅਪ੍ਰੈਲ ਤੋਂ 4 ਅਪ੍ਰੈਲ ਦਰਮਿਆਨ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੱਧਰ ‘ਤੇ ਮਹਿੰਗਾਈ ਮੁਕਤ ਭਾਰਤ ਧਰਨਾ ਦੇਣ ਦੇ ਨਾਲ ਨਾਲ ਮਾਰਚ ਕੱਢਿਆ ਜਾਵੇਗਾ। ਇਸੇ ਤਰਾਂ 7 ਅਪ੍ਰੈਲ ਨੂੰ ਹਰ ਰਾਜ ਦੇ ਕਾਂਗਰਸੀ ਦਫਤਰ ਸਾਰੀਆਂ ਯੂਨੀਅਨਾਂ ਨੂੰ ਨਾਲ ਲੈ ਕੇ ਮਹਿੰਗਾਈ ਮੁਕਤ ਮਾਰਚ ਕੱਢਣਗੇ ਅਤੇ ਧਰਨਾ ਦੇਣਗੇ।