ਨਵੀਂ ਦਿੱਲੀ, 26 ਮਾਰਚ – ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ ਤੇ ਭਾਰਤ ‘ਚ 5 ਦਿਨਾਂ ਦੌਰਾਨ ਚੌਥੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਪੈਟਰੋਲ 80 ਪੈਸੇ ਤੇ ਡੀਜ਼ਲ 77 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 80 ਪੈਸੇ ਮਹਿੰਗਾ ਹੋ ਕੇ 98.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 80 ਪੈਸੇ ਮਹਿੰਗਾ ਹੋ ਕੇ 89.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਦਕਿ ਮੁੰਬਈ ‘ਚ ਪੈਟਰੋਲ 4 ਪੈਸੇ ਮਹਿੰਗਾ ਹੋ ਕੇ 113.35 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 85 ਪੈਸੇ ਮਹਿੰਗਾ ਹੋ ਕੇ 97.55 ਰੁਪਏ ਪ੍ਰਤੀ ਲੀਟਰ ਅਤੇ ਕੋਲਕਾਤਾ ‘ਚ ਪੈਟਰੋਲ 83 ਪੈਸੇ ਮਹਿੰਗਾ ਹੋ ਕੇ 108.10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 79 ਪੈਸੇ ਮਹਿੰਗਾ ਹੋ ਕੇ 93.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।