ਹੈਮਿਲਟਨ, 27 ਮਾਰਚ – ICC Women’s World Cup ਦੇ ਇੱਕ ਰੋਮਾਂਚਕ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੇ ਭਾਰਤ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਕਰਦੇ ਹੋਏ ਵਿਸ਼ਵ ਕੱਪ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਨੇ ਨਿਰਧਾਰਿਤ 50 ਓਵਰਾਂ ‘ਚ 274 ਦੌੜਾਂ ਬਣਾਈਆਂ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 71 ਅਤੇ ਸ਼ੇਫਾਲੀ ਵਰਮਾ ਨੇ 53 ਦੌੜਾਂ ਬਣਾਈਆਂ ਜਦਕਿ ਕਪਤਾਨ ਮਿਤਾਲੀ ਰਾਜ ਨੇ 68 ਅਤੇ ਹਰਮਨਪ੍ਰੀਤ ਕੌਰ ਨੇ 48 ਦੌੜਾਂ ਦਾ ਯੋਗਦਾਨ ਦਿੱਤਾ।275 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਟੀਮ ਨਿਰਧਾਰਿਤ ਟੀਚਾ ਆਖਰੀ ਗੇਂਦ ‘ਤੇ ਹਾਸਿਲ ਕਰ ਲਿਆ।ਦੱਖਣੀ ਅਫਰੀਕਾ ਵੱਲੋਂ Laura Wolvaardt ਨੇ ਸ਼ਾਨਦਾਰ 80 ਅਤੇ Mignon Du Preez ਨੇ 52 ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਈ।