ਨਵੀਂ ਦਿੱਲੀ, 28 ਮਾਰਚ – ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ 7 ਦਿਨਾਂ ‘ਚ 6ਵੀਂ ਵਾਰ ਇਜ਼ਾਫਾ ਹੋਇਆ ਹੈ।ਤੇਲ ਕੰਪਨੀਆਂ ਨੇ ਪੈਟਰੋਲ 28 ਤੋਂ 32 ਪੈਸੇ ਅਤੇ ਡੀਜ਼ਲ 33 ਤੋਂ 37 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 99.41 ਰੁਪਏ ਅਤੇ ਡੀਜ਼ਲ 90.77 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਮੁੰਬਈ ‘ਚ ਪੈਟਰੋਲ 114.19 ਰੁਪਏ ਅਤੇ ਡੀਜ਼ਲ 98.50 ਰੁਪਏ, ਕੋਲਕਾਤਾ ‘ਚ ਪੈਟਰੋਲ 108.85 ਰੁਪਏ, ਡੀਜ਼ਲ 93.92 ਰੁਪਏ ਅਤੇ ਚੇਨਈ ‘ਚ ਪੈਟਰੋਲ 105.18 ਅਤੇ ਡੀਜ਼ਲ 95.33 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਦੱਸ ਦਈਏ ਕਿ 137 ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਥਿਰ ਰਹਿਣ ਤੋਂ ਬਾਅਦ 22 ਮਾਰਚ ਨੂੰ ਵਧਾਈਆਂ ਗਈਆਂ ਸਨ ਤੇ 22 ਮਾਰਚ ਤੋਂ ਬਾਅਦ 5 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ।