ਚੰਡੀਗੜ੍ਹ, 28 ਮਾਰਚ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ‘ਚ ਰਾਸ਼ਨ ਦੀ ਡੋਰ ਸਟੈੱਪ ਡਿਲੀਵਰੀ ਸ਼ੁਰੂ ਹੋਵੇਗੀ। ਮਤਲਬ ਕਿ ਹੁਣ ਮਾਨ ਸਰਕਾਰ ਘਰ ਘਰ ਰਾਸ਼ਨ ਪਹੁੰਚਾਏਗੀ। ਉਨਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰਾ ਰਾਸ਼ਨ ਮਹੁੱਈਆ ਕਰਵਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਉਸੇ ਦਿਨ ਹੀ ਕਮਾ ਕੇ ਖਾਂਦਾ ਹੈ, ਜੇਕਰ ਉਸ ਨੂੰ ਦਿਹਾੜੀ ਤੋੜਨੀ ਪਵੇ ਤਾਂ ਕਿੰਨੇ ਦੁੱਖ ਦੀ ਗੱਲ ਹੈ। ਉਨਾਂ ਕਿਹਾ ਬਜੁਰਗ ਮਾਵਾਂ ਵੀ 2-2 ਕਿਲੋਮੀਟਰ ਦੂਰੀ ‘ਤੇ ਰਾਸ਼ਨ ਵਾਲੇ ਡਿਪੂ ਤੋਂ ਆਪਣਾ ਰਾਸ਼ਨ ਲੈਣ ਲਈ ਜਾਂਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਇਨਾਂ ਗੱਲਾਂ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਇਨਸਾਨ ਨੂੰ ਰਾਸ਼ਨ ਲੈਣ ਲਈ ਲਾਈਨਾਂ ਵਿੱਚ ਨਹੀ ਲੱਗਣਾ ਪਵੇਗਾ ਤੇ ਰਾਸ਼ਨ ਲੈਣ ਵਾਲਾ ਪਰਿਵਾਰ ਜਿਸ ਸਮੇਂ ਵੀ ਘਰ ਵਿੱਚ ਹੋਵੇਗਾ ਸਾਡੇ ਅਫਸਰ ਉਸ ਸਮੇਂ ਹੀ ਰਾਸ਼ਨ ਉਨਾਂ ਦੇ ਘਰ ਪਹੁੰਚਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ਇਸ ਸਕੀਮ ਬਾਰੇ ਪੂਰੀ ਡਿਟੇਲ ਲੋਕਾਂ ਨੂੰ ਮਿਲ ਜਾਵੇਗੀ।