ਨਵੀਂ ਦਿੱਲੀ, 29 ਮਾਰਚ – ਭਾਰਤ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਰੁਕ ਦਾ ਨਾਂਅ ਨਹੀਂ ਲੈ ਰਿਹਾ ਹੈ। ਤੇਲ ਕੰਪਨੀਆਂ ਨੇ 8 ਦਿਨਾਂ ‘ਚ 7ਵੀਂ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਪੈਟਰੋਲ 80 ਪੈਸੇ ਅਤੇ ਡੀਜ਼ਲ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 100.21 ਰੁਪਏ ਅਤੇ ਡੀਜ਼ਲ 91.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਮੁੰਬਈ ‘ਚ ਪੈਟਰੋਲ 115.04 ਰੁਪਏ ਅਤੇ ਡੀਜ਼ਲ 99.25 ਰੁਪਏ, ਕੋਲਕਾਤਾ ‘ਚ ਪੈਟਰੋਲ 109.68 ਰੁਪਏ, ਡੀਜ਼ਲ 94.62 ਰੁਪਏ ਅਤੇ ਚੇਨਈ ‘ਚ ਪੈਟਰੋਲ 105.94 ਅਤੇ ਡੀਜ਼ਲ 96.00 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।