ਲੰਬੀ, 29 ਮਾਰਚ – ਲੰਬੀ ‘ਚ ਮੁਆਵਜ਼ੇ ਲਈ ਕਿਸਾਨਾਂ ਵੱਲੋਂ ਸਬ ਤਹਿਸੀਲ ਦਾ ਘੇਰਾਓ ਕੀਤਾ ਜਾ ਰਿਹਾ ਸੀ ਤੇ ਕਿਸਾਨਾਂ ਨੇ ਕੱਲ੍ਹ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਬੰਧੀ ਬਣਾ ਲਿਆ ਸੀ। ਇਸ ਦੌਰਾਨ ਦੇਰ ਰਾਤ ਪੁਲਿਸ ਨੇ ਦੇਰ ਰਾਤ ਕਿਸਾਨਾਂ ਉੱਪਰ ਲਾਠੀਚਾਰਜ ਕਰਦੇ ਹੋਏ ਬੰਧੀ ਬਣਾਏ ਗਏ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਛੁਡਾ ਲਿਆ। ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿਚ 6 ਕਿਸਾਨ ਅਤੇ ਇੱਕ ਖੇਤ ਮਜ਼ਦੂਰ ਜਖਮੀਂ ਹੋ ਗਿਆ, ਜਿਨ੍ਹਾਂ ਨੂੰ ਲੰਬੀ ਦੇ ਸਰਕਾਰੀ ਸਿਹਤ ਕੇਂਦਰ ਦਾਖਲ ਕਰਵਾਇਆ ਗਿਆ।ਪੁਲਿਸ ਨੇ ਇਸ ਨੂੰ ਲੈ ਕੇ 100 ਤੋਂ ਵੀ ਵੱਧ ਕਿਸਾਨਾਂ ਉੱਪਰ ਮਾਮਲਾ ਦਰਜ ਕੀਤਾ ਹੈ। ਓਧਰ ਇਸ ਘਟਨਾ ਨੂੰ ਲੈ ਕੇ ਮਾਲ ਵਿਭਾਗ ਦੇ ਅਧਿਕਾਰੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠ ਗਏ ਹਨ, ਜਿਨ੍ਹਾਂ ਦੀ ਹਿਮਾਇਤ ਵਿਚ ਪਟਵਾਰੀ ਅਤੇ ਕਾਨੂੰਗੋ ਵੀ ਆ ਗਏ ਹਨ।