ਕਪੂਰਥਲਾ, 30 ਮਾਰਚ – ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜ਼ੀਰੋ ਟੌਲਰੈਂਸ ਜਾਰੀ ਰੱਖਦੇ ਹੋਏ ਇੱਕ ਵ੍ਹਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਕਪੂਰਥਲਾ ਪੁਲਿਸ ਨੇ ਵੀ ਇਸੇ ਨਕਸ਼ੇ ਕਦਮ ‘ਤੇ ਚੱਲਦਿਆ ਇਕ ਐਂਟੀ ਡਰਗਸ ਵ੍ਹਟਸਐਪ ਨੰਬਰ 70091-37200 ਜਾਰੀ ਕੀਤਾ ਹੈ।ਐੱਸ.ਐੱਸ.ਪੀ ਕਪੂਰਥਲਾ ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਕਿਹਾ ਕਿ ਇਹ ਨੰਬਰ ਆਮ ਲੋਕਾਂ ਲਈ ਹੈ ਜੋ ਕਿ ਨਸ਼ੇ ਦੀ ਸਪਲਾਈ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਿਸੇ ਡਰ ਕਾਰਨ ਉਸ ਦੀ ਜਾਣਕਾਰੀ ਨਹੀਂ ਦਿੰਦੇ ਸਨ, ਪਰ ਹੁਣ ਉਹ ਬਿਨਾ ਕਿਸੇ ਡਰ ਦੇ ਇਕ ਟੈਕਸ ਮੈਸਜ, ਵੋਇਸ ਮੈਸਜ, ਵੀਡੀਓ ਕਾਲ, ਵੋਇਸ ਕਾਲ ਕਿਸੇ ਵੀ ਢੰਗ ਨਾਲ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਅਤੇ ਨਸ਼ੇ ਦੀ ਚੈਨ ਤੋੜਨ ਲਈ ਆਪਣੀ ਇੱਛਾ ਅਨੁਸਾਰ ਜਾਣਕਾਰੀ ਸਾਂਝਾ ਕਰ ਸਕਣਗੇ ਤੇ ਉਹਨਾਂ ਦੀ ਨਿੱਜੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।ਉਨ੍ਹਾਂ ਕਿਹਾ ਕੀ ਇਸ ਵਟ੍ਸਪ ਨੰਬਰ ਰਾਹੀਂ ਆਣ ਵਾਲੀ ਕਿਸੇ ਵੀ ਜਾਣਕਾਰੀ ‘ਤੇ ਕੰਮ ਕਰਨ ਲਈ ਇਕ ਵਿਸ਼ੇਸ਼ quick ਐਕਸ਼ਨ ਟੀਮ ਰੱਖੀ ਗਈ ਹੈ । ਉਹਨਾਂ ਕਿਹਾ ਕੀ ਪੁਲਿਸ ਇਸ ਖ਼ਾਸ ਪਹਿਲ ਨਾਲ ਨਸ਼ੇ ਦੇ ਸੌਦਾਗਰਾਂ ਤੇ ਨਸ਼ੇ ਨੂੰ ਖਤਮ ਕਰਨ ਵਿੱਚ ਲੋਕਾਂ ਤੋਂ ਸਹਿਯੋਗ ਦੀ ਉਮੀਦ ਰੱਖਦੀ ਹੈ। ਇਸ ਤੋ ਇਲਾਵਾ ਐਸ ਐਸ ਪੀ ਕਪੁਰਥਲਾ ਨੇ ਦੱਸਿਆ ਕਿ ਕਪੁਰਥਲਾ ਪੁਲਿਸ ਵਲੋਂ ਜਿਲੇ ਦੇ ਪੁਲਿਸ ਕਰਮਚਾਰੀਆਂ ਨੂੰ ਤਨਾਅ ਮੁਕਤ ਰੱਖਣ ਲਈ ਇਕ ਇੰਡੋਰ ਤੇ ਆਊਟਡੋਰ ਜਿਮ ਤੇ ਰੋਜ਼ਾਨਾ ਹੈਲਥ ਚੈੱਕਅਪ ਲਈ ਇਕ ਡਾਕਟਰ ਦੀ ਵਿਵਸਥਾ ਵੀ ਕੀਤੀ ਗਈ ਹੈ ।