ਅੰਮ੍ਰਿਤਸਰ, 31 ਮਾਰਚ – ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਅੱਤ ਦੀ ਮਹਿੰਗਾਈ ਖਿਲਾਫ ਕਾਂਗਰਸ ਵੱਲੋਂ ਅੱਜ ਤੋਂ 7 ਅਪ੍ਰੈਲ ਤੱਕ ਦੇਸ਼ ਭਰ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਦਿੱਲੀ ਦੇ ਵਿਜੇ ਚੌਂਕ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦਕਿ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਸਾਡੇ ਤੋਂ ਚੰਡੀਗੜ੍ਹ ਦੇ ਹੱਕ ਖੋਹ ਲਏ ਗਏ, ਅਸੀਂ ਪੰਜਾਬ ਦੀ ਰੂਹ ਲਈ ਲੜ ਰਹੇ ਹਾਂ। ਅਸੀਂ ਹਾਰੇ ਹਾਂ ਮਰੇ ਨਹੀਂ। ਸੰਗਠਨ ‘ਚ ਬਦਲਾਅ ਸਬੰਧੀ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮਿੱਟੀ ‘ਚ ਲਿੱਬੜੇ ਹਾਥੀ ਦੀ ਕੀਮਤ ਘੱਟ ਨਹੀਂ ਹੁੰਦੀ।ਹਾਥੀ ਹਮੇਸ਼ਾ ਹਾਥੀ ਹੀ ਹੁੰਦਾ ਹੈ।